Punjabi/Hindi/English Lyrics and English/Punjabi Translations below:
Shabad in Gurbani
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥੧॥
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥੧॥ ਰਹਾਉ ॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸੋੁ ਖਾਇ ॥
ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ ॥੨॥
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥੩॥
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥੪॥੫॥੭॥
Shabad in Hindi
जोगी होवै जोगवै भोगी होवै खाऎ ॥
तपीया होवै तप करे तीरथ मल मल नाऎ ॥१॥
तेरा सदड़ा सुणीजै भाई जे को बहै अलाऎ ॥१॥ रहाओ ॥
जैसा बीजै सो लुणे जो खटे सो खाऎ ॥
अगै पुछ न होवई जे सण नीसाणै जाऎ ॥२॥
तैसो जैसा काढीऐ जैसी कार कमाऎ ॥
जो दम चिति न आवई सो दम बिरथा जाऎ ॥३॥
इहो तन वेची बै करी जे को लए विकाऎ ॥
नानक कम न आवई जित तन नाही सचा नाओ ॥४॥५॥७॥
Shabad in English
Jogī hovai jogvai bẖogī hovai kẖāe.
Ŧapī▫ā hovai ṯap kare ṯirath mal mal nāe. ||1||
Ŧerā saḏṛā suṇījai bẖāī je ko bahai alāe. ||1|| rahā▫o.
Jaisā bījai so luṇe jo kẖate so kẖāe.
Agai pucẖẖ na hovaī je saṇ nīsāṇai jāe. ||2||
Ŧaiso jaisā kādẖīai jaisī kār kamāe.
Jo ḏam cẖiṯ na āvī so ḏam birthā jāe. ||3||
Eh ṯan vecẖī bai karī je ko lae vikāe.
Nānak kamm na āvaī jiṯ ṯan nāhī sacẖā nāo. ||4||5||7||
Translation by Dr. Sant Singh Khalsa
The Yogi practices yoga, and the pleasure-seeker practices eating.
The austere practice austerities, bathing and rubbing themselves at sacred shrines of pilgrimage. ||1||
Let me hear some news of You, O Beloved; if only someone would come and sit with me, and tell me. ||1||Pause||
As one plants, so does he harvest; whatever he earns, he eats.
In the world hereafter, his account is not called for, if he goes with the insignia of the Lord. ||2||
According to the actions the mortal commits, so is he proclaimed.
And that breath which is drawn without thinking of the Lord, that breath goes in vain. ||3||
I would sell this body, if someone would only purchase it.
O Nanak, that body is of no use at all, if it does not enshrine the Name of the True Lord. ||4||5||7||
Bhai Manmohan Singh Teeka
ਤਿਆਗੀ ਤਿਆਗ ਕਮਾਉਂਦਾ ਹੈ ਅਤੇ ਪੇਟੂ ਖਾਈ ਹੀ ਜਾਂਦਾ ਹੈ। ਜੋ ਤਪੱਸਵੀ ਹੈ, ਉਹ ਤਪੱਸਿਆ ਕਮਾਉਂਦਾ ਹੈ ਅਤੇ ਧਰਮ ਅਸਥਾਨਾਂ ਤੇ ਮਲ ਮਲ ਕੇ ਨਹਾਉਂਦਾ ਹੈ।
ਮੈਂ ਤੇਰੀ ਕਣਸੋ ਸੁਣਨਾ ਚਾਹੁੰਦਾ ਹਾਂ, ਹੇ ਪਿਆਰਿਆ! ਜੇਕਰ ਕੋਈ ਬਹਿ ਕੇ ਮੈਨੂੰ ਦੱਸੇ। ਠਹਿਰਾਉ।
ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ ਅਤੇ ਜਿਹੜਾ ਕੁਛ ਉਹ ਕਮਾਉਂਦਾ ਹੈ, ਉਹੀ ਖਾਂਦਾ ਹੈ। ਏਦੂੰ ਮਗਰੋਂ, ਉਸ ਪਾਸੋਂ ਕੋਈ ਹਿਸਾਬ ਨਹੀਂ ਪੁਛਿਆ ਜਾਂਦਾ, ਜੋ ਉਥੇ ਨਾਮ ਦੇ ਝੰਡੇ ਨਾਲ ਜਾਂਦਾ ਹੈ।
ਜਿਹੋ ਜਿਹੇ ਕਰਮ ਪ੍ਰਾਨੀ ਕਰਦਾ ਹੈ, ਉਹੋ ਜਿਹਾ ਹੀ ਉਹ ਆਖਿਆ ਜਾਂਦਾ ਹੈ। ਜਿਹੜਾ ਸਾਹ ਸੁਆਮੀ ਦੇ ਸਿਮਰਨ ਦੇ ਬਿਨਾਂ ਲਿਆ ਜਾਂਦਾ ਹੈ ਉਹ ਸਾਹ ਵਿਅਰਥ ਜਾਂਦਾ ਹੈ।
ਜੇਕਰ ਕੋਈ ਖਰੀਦਣ ਵਾਲਾ ਹੋਵੇ ਤਾਂ ਮੈਂ ਆਪਣੀ ਇਸ ਦੇਹ ਨੂੰ ਆਪਣੇ ਸਾਈਂ ਦੀ ਖਾਤਰ ਵੇਚ, ਵੇਚ ਦੇਵਾਂਗਾ। ਨਾਨਕ, ਉਹ ਸਰੀਰ ਕਿਸੇ ਕੰਮ ਨਹੀਂ ਆਉਂਦਾ, ਜਿਸ ਦੇ ਅੰਦਰ ਸਤਿਨਾਮ ਦਾ ਨਿਵਾਸ ਨਹੀਂ।
Faridkoti Teeka
ਜੋ ਜੋਗੀ ਹੋਵੇ ਹੈ ਵਹੁ ਜੋਗ ਕੀ ਕਿਰਿਆ ਕਰਤਾ ਹੈ ਜੋ ਭੋਗੀ ਹੋਵੈ ਹੈ ਵਹੁ ਖਾਇ ਕਰ ਪ੍ਰਸਿੰਨ ਹੋਤਾ ਹੈ ਜੋ ਤਪਸੀਆ ਹੈ ਸੋ ਤਪ ਕਰਤਾ ਹੈ ਜੋ ਤੀਰਥ ਜਾਤ੍ਰੀ ਹੈ ਸੋ ਤੀਰਥੋਂ ਮੇਂ ਮਲ ਮਲ ਨਾਉਤਾ ਹੈ॥੧॥
ਹੇ ਹਰੀ ਜੇ ਕੋਈ ਤੇਰਾ ਪ੍ਰੇਮੀ ਤੇਰਾ ਜਸ ਬੈਠਕੇ ਕਹੇ ਤਉ ਮੈਂ ਸੁਣਾਂ॥
ਜੈਸਾ ਬੀਜਤਾ ਹੈ ਕਿਸਾਨ ਤੈਸਾ ਹੀ ਅਨਾਜ ਕਾਟਤਾ ਹੈ ਤੈਸੇ ਹੀ ਜੈਸਾ ਪੰੁਨ ਪਾਪ ਰੂਪ ਕਰਮ ਕੋਈ ਕਰਤਾ ਹੈ ਤੈਸਾ ਹੀ ਅੰਤਸਕਰਣ ਮੈਂ ਅਦ੍ਰਿਸਟ ਰੂਪ ਹੋਕੇ ਇਸਥਿਤ ਹੋਤਾ ਹੈ ਸੋ ਇਸ ਜਨਮ ਮੇਂ ਭੋਗਤਾ ਹੈ ਆਗੇ ਜੋ ਧਰਮ ਅਧਰਮ ਖੱਟੇਗਾ ਭਾਵ ਜਮਾ ਕਰੇਗਾ ਉਸ ਕਾ ਫਲ ਸੁਖ ਦੁਖ ਜਨਮਾਂਤ੍ਰੋਂ ਮੈਂ ਭੋਗੇਗਾ॥ ਪਰੰਤੂ ਜੋ ਪੁਰਖ (ਸਣੁ ਨੀਸਾਣੈ) ਸਹਤ ਪਰਵਾਨੇ ਜਾਵੇਗਾ ਭਾਵ ਨਾਮ ਸੰਯੁਕਤ ਜਾਵੇਗਾ ਭਾਵ ਨਾਮ ਸੰਯੁਕਤ ਜਾਵੈਗਾ ਤਿਸ ਕਾ ਪਰਲੋਕ ਮੇਂ ਹਿਸਾਬ ਨਹੀਂ ਪੂਛੀਏਗਾ॥੨॥
ਜੈਸਾ ਪੁਰਸ਼ ਕਾਮ ਕਰਤਾ ਹੈ ਤੈਸਾ ਹੀ ਤਿਸ ਕਾ ਨਾਮ ਕਹੀਤਾ ਹੈ ਹੇ ਪਰਮੇਸ੍ਵਰ ਪਰੰਤੂ ਤੂੰ ਜਿਸ ਸ੍ਵਾਸ ਮੇਂ ਚਿਤ ਨ ਆਵੈ ਸੋ ਸ੍ਵਾਸ ਬਿ੍ਯਰਥ ਜਾਤਾ ਹੈ॥੩॥
ਇਸ ਸਰੀਰ ਕੋ ਵੇਚਾ ਮੁਲ ਕਰਕੇ ਜੋ ਕੋਈ ਵਿਕਦੇ ਕੋ ਗੁਰੂ ਸੰਤ ਲਵੇ ਭਾਵ ਦੇਹ ਅਭਿਮਾਨ ਤੇ ਰਹਤ ਹੋ ਸੇਵਾ ਕਰੇ ਮੋਲ ਵਿਕੇ ਕਾ ਮਾਨ ਨਹੀਂ ਹੋਤਾ ਗੁਰੂ ਜੀ ਕਹਤੇ ਹੈਂ ਹੇ ਪਰਮੇਸ੍ਵਰ ਏਹ ਤਨ ਕਿਸੇ ਕੰਮ ਨਹੀਂ ਆਉਤਾ ਜਿਸ ਸਰੀਰ ਮੇਂ ਤੇਰਾ ਸਚਾ ਨਾਮ ਨਹੀਂ॥੪॥੫॥੭॥
Thanks
Thanks to Abhijit Chakraborty, Harry Anand, and Jania Kapoor for their invaluable contributions on this project.